Wednesday, September 30, 2026

ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਪਿੰਡ ਮਹਿਮਦਪੁਰ ਜੱਟਾਂ ਵਿਖੇ ਮਾਹਵਾਰੀ ਸਵੱਛਤਾ ਜਾਗਰੂਕਤਾ ਮੁਹਿੰਮ “ਪਹਿਚਾਨ” ਦਾ ਸਫਲ ਆਯੋਜਨ

Must Read

Share

Loading

ਪਟਿਆਲਾ- ਨਾਰੀ ਅਧਿਐਨ ਕੇਂਦਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗਲੋਬਲ ਸਿੱਖ ਫਾਊਂਡੇਸ਼ਨ ਦੇ ਸਹਿਯੋਗ ਨਾਲ 20 ਮਈ 2026 ਨੂੰ ਪਿੰਡ ਮਹਿਮਦਪੁਰ ਜੱਟਾਂ ਵਿੱਚ ਮਾਹਵਾਰੀ ਸਵੱਛਤਾ ਜਾਗਰੂਕਤਾ ਮੁਹਿੰਮ ਅਧੀਨ ਇੱਕ ਪ੍ਰੋਗਰਾਮ ਦਾ ਸਫਲਤਾ ਪੂਰਵਕ ਆਯੋਜਨ ਕੀਤਾ ਗਿਆ। ਡਾ ਨੈਨਾ ਸ਼ਰਮਾ, ਡਾਇਰੈਕਟਰ, ਨਾਰੀ ਅਧਿਐਨ ਕੇਂਦਰ ਨੇ ਪ੍ਰੋਗਰਾਮ “ਪਹਿਚਾਨ” ਦੇ ਵਿਸ਼ੇ ਅਤੇ ਉਦੇਸ਼ਾਂ ਦੀ ਜਾਣਕਾਰੀ ਦਿੰਦਿਆਂ ਮਾਹਵਾਰੀ ਸਿਹਤ ਸਬੰਧੀ ਜਾਗਰੂਕ ਹੋਣ ਦੀ ਮਹੱਤਤਾ ਤੇ ਇਸ ਨਾਲ ਜੁੜੀਆਂ ਰੂੜੀਵਾਦੀ ਸਮਾਜਿਕ ਧਾਰਨਾਵਾਂ ਨੂੰ ਤੋੜਨ ਦੀ ਲੋੜ ਤੇ ਜ਼ੋਰ ਦਿੱਤਾ। ਇਸ ਪ੍ਰੋਗਰਾਮ ਵਿੱਚ ਲਗਭਗ 150 ਵਿਦਿਆਰਥਣਾਂ ਅਤੇ ਮਗਨਰੇਗਾ ਨਾਲ ਸੰਬੰਧਿਤ ਔਰਤਾਂ ਨੇ ਭਾਗ ਲਿਆ। ਸੀਨੀਅਰ ਮੈਡੀਕਲ ਅਫਸਰ, ਡਾਕਟਰ ਕਿਰਨ ਦੀ ਅਗਵਾਈ ਹੇਠ ਮੈਡੀਕਲ ਟੀਮ ਜਿਸ ਵਿੱਚ ਡਾਕਟਰ ਸ਼ਿਫਾਲੀ ਸ਼ਰਮਾ, ਡਾਕਟਰ ਅਮਨਦੀਪ ਠਾਕੁਰ ਅਤੇ ਡਾਕਟਰ ਸ਼ਿਵਮ ਤਿਆਗੀ ਸ਼ਾਮਿਲ ਸਨ ਨੇ ਇਸ ਜਾਗਰੂਕਤਾ ਮੁਹਿੰਮ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਉਹਨਾਂ ਨੇ ਔਰਤਾਂ ਦੀਆਂ ਅਨਿਯਮਿਤ ਮਾਹਵਾਰੀ ਅਤੇ ਪ੍ਰਜਨਨ ਤੰਤਰ ਸਬੰਧੀ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਤੇ ਉਹਨਾਂ ਦੇ ਇਲਾਜ ਸਬੰਧੀ ਮੌਕੇ ਤੇ ਹੀ ਸਲਾਹ ਮਸ਼ਵਰਾ ਵੀ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਅਤੇ ਨਾਰੀ ਅਧਿਅਨ ਕੇਂਦਰ ਦੀਆਂ ਵਿਦਿਆਰਥਣਾਂ ਰੀਆ, ਰਾਧਾ, ਰਿੰਪੀ, ਰਮਨਦੀਪ ਕੌਰ, ਅਵਲੀਨ ਕੌਰ, ਸਾਹਿਬਜੀਤ ਕੌਰ ਨਮਨਦੀਪ ਕੌਰ ਨੇ ਚਾਰਟਾਂ ਅਤੇ ਹੋਰ ਸਮੱਗਰੀ ਦੀ ਸਹਾਇਤਾ ਨਾਲ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੀਆਂ ਲੜਕੀਆਂ ਤੇ ਔਰਤਾਂ ਨੂੰ ਮਾਹਵਾਰੀ ਦੀ ਜੈਵਿਕ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਦਿਨਾਂ ਦੌਰਾਨ ਸਰੀਰ ਦੀ ਸਹੀ ਤਰੀਕੇ ਨਾਲ ਸੰਭਾਲ ਕਰਨ ਤੇ ਜ਼ੋਰ ਦਿੱਤਾ। ਫੈਕਲਟੀ ਮੈਂਬਰਾਂ ਡਾਕਟਰ ਅਬਨੀਸ਼ ਕੌਰ, ਡਾਕਟਰ ਸੁਖਵਿੰਦਰ ਸਿੰਘ ਅਤੇ ਡਾਕਟਰ ਅਮਨਦੀਪ ਕੌਰ ਨੇ ਵੀ ਵਿਚਾਰ ਵਟਾਂਦਰਾ ਸੈਸ਼ਨ ਦੌਰਾਨ ਆਪਣੇ ਅਕਾਦਮਿਕ ,ਸਮਾਜਿਕ ਅਤੇ ਨਿੱਜੀ ਤਜ਼ਰਬਿਆਂ ਦੇ ਨਜ਼ਰ ਮੱਦੇ ਨਜ਼ਰ ਗੱਲਬਾਤ ਕਰਦਿਆਂ ਇਸ ਪ੍ਰੋਗਰਾਮ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਗਲੋਬਲ ਸਿੱਖ ਫਾਊਂਡੇਸ਼ਨ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਈਆਂ ਵਿਦਿਆਰਥਣਾਂ ਅਤੇ ਔਰਤਾਂ ਨੂੰ ਸੈਨਟਰੀ ਨੈਪਕਿਨ ਵੰਡੇ ਗਏ। ਉਹਨਾਂ ਨੇ ਕਿਹਾ ਕਿ ਰਜਿਸਟਰ ਹੋਈਆਂ ਇਹਨਾਂ ਸਾਰੀਆਂ ਮਹਿਲਾਵਾਂ ਨੂੰ ਇੱਕ ਸਾਲ ਤੱਕ ਮੁਫਤ ਨੈਪਕਿਨ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਮਾਹਵਾਰੀ ਸਵੱਛਤਾ ਨੂੰ ਹੋਰ ਵੀ ਯਕੀਨੀ ਬਣਾਇਆ ਜਾ ਸਕੇ।

LEAVE A REPLY

Please enter your comment!
Please enter your name here

Latest News

US waives tariffs on certain speciality drugs from 20 countries, including India

The US will not charge any ad valorem tariff on certain speciality drugs and associated ingredients used for treatment...

More Articles Like This